ਫ਼ੁਰਤੀਲੇ ਮਨੋਰਥ ਪੱਤਰ ਦੇ ਸਿਧਾਂਤ



ਅਸੀਂ ਇਹਨਾਂ ਸਿਧਾਂਤਾਂ ਉੱਪਰ ਅਮਲ ਕਰਦੇ ਹਾਂ:

ਸਾਡੀ ਸਿਖਰਲੀ ਪ੍ਰਾਥਮਿਕਤਾ ਵਡਮੁੱਲੇ ਸਾਫਟਵੇਅਰ ਦੀ ਅਗੇਤੀ ਅਤੇ ਲਗਾਤਾਰ ਅਦਾਇਗੀ ਰਾਹੀਂ ਗ੍ਰਾਹਕ ਦੀ ਤਸੱਲੀ ਕਰਵਾਉਣਾ ਹੈ।

ਵਿਕਾਸ ਦੇ ਅਖੀਰਲੇ ਪੜਾਅ ਵਿੱਚ ਵੀ ਲੋੜਾਂ ਨੂੰ ਬਦਲਣ ਲਈ ਸੁਆਗਤ ਹੈ। ਫ਼ੁਰਤੀਲਾ ਕਾਰਜ ਅਜਿਹਾ ਹੈ ਜੋ ਕਿ ਗਾਹਕਾਂ ਦੇ ਲਾਭ ਲਈ ਉਹਨਾਂ ਦੀ ਬਦਲ ਰਹੀ ਲੋੜ ਨੂੰ ਪੂਰਾ ਕਰਦਾ ਹੈ।

ਕਾਰਜਕਾਰੀ ਸਾਫਟਵੇਅਰ ਜਲਦੀ ਸੌਂਪ ਦਿਓ, ਕੁਛ ਹਫਤਿਆਂ ਤੋਂ ਕੁਛ ਮਹੀਨਿਆਂ ਤੱਕ, ਤਰਜੀਹੀ ਤੌਰ 'ਤੇ ਘੱਟ ਸਮੇਂ ਵਿੱਚ ।

ਕਾਰੋਬਾਰੀ ਲੋਕ ਅਤੇ ਵਿਕਾਸ-ਕਰਤਾ ਪੂਰੇ ਪ੍ਰਾਜੈਕਟ ਦੌਰਾਨ ਰੋਜ਼ਾਨਾ ਜ਼ਰੂਰ ਇਕੱਠੇ ਕੰਮ ਕਰਨ।

ਪ੍ਰਾਜੈਕਟ ਉਤਸ਼ਾਹਿਤ ਵਿਅਕਤੀਆਂ ਦੇ ਕੋਲ਼ ਬਣਾਓ। ਓਹਨਾਂ ਨੂੰ ਜ਼ਰੂਰੀ ਵਾਤਾਵਰਣ ਅਤੇ ਮੱਦਦ ਦਿਓ, ਅਤੇ ਯਕੀਨ ਰੱਖੋ ਕਿ ਓਹ ਕੰਮ ਖ਼ਤਮ ਕਰ ਦੇਣਗੇ।

ਵਿਕਾਸ-ਕਰਤਾ ਟੋਲੀ ਤੱਕ ਅਤੇ ਉਸ ਦੇ ਅੰਤਰਗਤ ਜਾਣਕਾਰੀ ਪਹੁੰਚਾਉਣ ਨੂੰ ਸਭ ਤੋਂ ਕੁਸ਼ਲ ਅਤੇ ਅਸਰਦਾਰ ਤਰੀਕਾ ਰੂ-ਬ-ਰੂ ਗੱਲਬਾਤ ਹੈ।

ਕਾਰਜਕਾਰੀ ਸਾਫਟਵੇਅਰ ਉੱਨਤੀ ਦਾ ਮੁੱਖ ਮਾਪ ਹੈ।

ਫ਼ੁਰਤੀਲੀ ਪ੍ਰਕਿਰਿਆ ਸਹਾਰਨਯੋਗ ਵਿਕਾਸ ਨੂੰ ਉਤਸ਼ਾਹਿਤ ਕਰਦੇ ਹਨ। ਸਰਪ੍ਰਸਤ, ਵਿਕਾਸ-ਕਰਤਾ ਅਤੇ ਵਰਤੋਂ-ਕਰਤਾ ਅਣਮਿਥੇ ਸਮੇਂ ਲਈ ਸਥਿਰ ਗਤੀ ਬਣਾ ਕੇ ਰੱਖ ਸਕਦੇ ਹੋਣ।

ਤਕਨੀਕੀ ਉੱਤਮਤਾ ਵੱਲ ਨਿਰੰਤਰ ਧਿਆਨ ਅਤੇ ਚੰਗੀ ਬਣਤਰ ਛੋਹਲ਼ੇਪਣ ਵਿੱਚ ਵਾਧਾ ਕਰਦੇ ਹਨ।

ਸਾਦਗੀ --ਜੋ ਕੰਮ ਪੂਰੇ ਨਹੀਂ ਹੋਏ, ਓਹਨਾਂ ਨੂੰ ਅਧਿਕਤਮ ਕਰਨ ਦੀ ਕਲਾ-- ਜ਼ਰੂਰੀ ਹੈ।

ਬਿਹਤਰੀਨ ਸੰਰਚਨਾਵਾਂ, ਜ਼ਰੂਰਤਾਂ, ਅਤੇ ਬਣਤਰਾਂ ਸਵੈ-ਸੰਗਠਿਤ ਟੋਲੀਆਂ ਤੋਂ ਉੱਭਰ ਕੇ ਆਉਂਦੀਆਂ ਹਨ।

ਨਿਯਮਿਤ ਅੰਤਰਾਲ ਤੇ, ਟੀਮ ਇਹ ਵਿਚਾਰ ਕਰਦੀ ਹੈ ਕਿ ਹੋਰ ਅਸਰਦਾਰ ਕਿਵੇਂ ਬਣੀਏ, ਤਾਂ ਇਹ ਇਸ ਅਨੁਸਾਰ ਇਸ ਦੇ ਵਿਵਹਾਰ ਨੂੰ ਠੀਕ ਕਰਦੀ ਹੈ।




Return to Manifesto